|
History of Panjab Digital Library :: Evolution of PanjabDigiLib
|
 |
|
|
ਪੰਜਾਬ ਡਿਜੀਟਲ ਲਾਇਬ੍ਰੇਰੀ ਬਾਰੇ
ਪੰਜਾਬ ਡਿਜੀਟਲ ਲਾਇਬ੍ਰੇਰੀ ਪੰਜਾਬ ਦੇ ਅਮੀਰ
ਵਿਰਸੇ ਨੂੰ ਡਿਜੀਟਲ ਤਕਨੀਕ ਰਾਹੀਂ ਸੰਭਾਲਣ ਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ
ਇਕ ਉਪਰਾਲਾ ਹੈ । ਸਦੀਆਂ ਤੋਂ ਇਹ ਇਤਿਹਾਸਕ ਖਜਾਨਾ ਗੁੰਮ ਹੁੰਦਾ ਆ ਰਿਹਾ ਹੈ ਤੇ
ਇਸਦਾ ਨੁਕਸਾਨ ਹੁੰਦਾ ਆ ਰਿਹਾ ਹੈ। ਹੁਣ ਪੰਜਾਬ ਡਿਜੀਟਲ ਲਾਇਬ੍ਰੇਰੀ ਇਸ ਖਜਾਨੇ ਨੂੰ
ਇਸਦੇ ਮੂਲ ਰੂਪ, ਰੰਗ, ਬਣਤਰ ਅਤੇ ਢਾਂਚੇ ਨੂੰ ਡਿਜੀਟਲ ਤਕਨੀਕ ਰਾਹੀਂ ਸੰਭਾਲਣ ਦੀ
ਕੋਸ਼ਿਸ਼ ਕਰੇਗੀ ਤੇ ਇਸ ਦੇ ਨਾਲ ਨਾਲ ਇਸ ਖਜਾਨੇ ਤੱਕ ਪਹੁੰਚ ਤੇ ਵਰਤਣ ਦੀ ਵਿਧੀ ਵਿੱਚ
ਵੀ ਪਰਿਵਰਤਨ ਲਿਆਉਣ ਦਾ ਯਤਨ ਕਰੇਗੀ । ਇਹ ਤਕਨੀਕ ਲਾਇਬ੍ਰੇਰੀ ਦੀ ਭੂਮਿਕਾ ਅਤੇ
ਕਾਰਜਖੇਤਰ ਨੂੰ ਵੀ ਨਵੇਂ ਸਿਰਿੳਂ ਪ੍ਰਭਾਸ਼ਿਤ ਕਰੇਗੀ। ਵਿਦਵਾਨ ਤੇ ਜਨ-ਸਾਧਾਰਣ ਲੋਕ
ਇਨਾਂ ਔਨ ਲਾਇਨ ਡਿਜੀਟਲ ਲਾਇਬ੍ਰੇਰੀਆਂ ਤੱਕ ਆਸਾਨੀ ਨਾਲ ਆਪਣੀ ਪਹੁੰਚ ਬਣਾ ਸਕਣਗੇ
ਅਤੇ ਸ਼ਕਤੀਸ਼ਾਲੀ ਖੋਜ ਤੇ ਸਰਸਰੀ ਨਜ਼ਰ ਮਾਰਨ, ਬਰਾਉਜਿੰਗ ਦੀ ਸਰਮਥਾ ਵਿਕਸਤ ਕਰ ਸਕਣਗੇ
। ਖੋਜਕਾਰੀ, ਸਿਖਿਆ ਤੇ ਚੇਤਨਤਾ ਫੈਲਾਉਣ ਦੇ ਖੇਤਰਾਂ ਵਿੱਚ ਇਤਿਹਾਸਕ ਸਾਧਨਾਂ ਦੀ
ਡਿਜਾਟਾਈਜ਼ੇਸ਼ਨ ਬਹੁਤ ਵੱਡੀਆਂ ਸੰਭਾਵਨਾਵਾਂ ਪੈਦਾ ਕਰਨ ਦੀ ਸਮਰਥਾ ਰੱਖਦੀ ਹੈ ਜਿਸ
ਰਾਹੀਂ ਬਹੁਤ ਧਨ ਅਤੇ ਸਮੇਂ ਦੀ ਬੱਚਤ ਹੋ ਸਕੇਗੀ । ਪੰਜਾਬ ਡਿਜੀਟਲ ਲਾਇਬ੍ਰੇਰੀ ਇਕ
ਛੋਟੇ ਜਿਹੇ ਕਮਰੇ ਵਿੱਚੋਂ ਆਰੰਭ ਕਰਕੇ ਰਾਸ਼ਟਰੀ ਪੱਧਰ ਦੀ ਰੈਫਰੈਂਸ ਲਾਇਬ੍ਰੇਰੀ ਬਣ
ਗਈ ਹੈ । ਸਾਡੀ ਸਾਰੇ ਲੇਖਕਾਂ ਤੇ ਪ੍ਰਕਾਸ਼ਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਕਿਰਤਾਂ
ਨੂੰ ਸਾਡੀ ਡਿਜੀਟਲ ਲਾਇਬ੍ਰੇਰੀ ਦਾ ਹਿੱਸਾ ਬਣਾਉਣ ਦੀ ਆਗਿਆ ਦੇਣ ।
ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਚਾਰ ਮੁੱਖ
ਉਦੇਸ਼:
੧. ਉਹਨਾਂ ਸਾਰੀਆਂ ਸੰਸਥਾਵਾਂ ਨਾਲ
ਪ੍ਰਭਾਵਸ਼ਾਲੀ ਭਾਈਵਾਲੀ ਬਣਾਉਣੀ ਜੋ ਵਿਰਸਾ ਸੰਭਾਲਣ ਦੀਆਂ ਯੋਜਨਾਵਾਂ ਤੇ
ਡਿਜਾਟਾਈਜ਼ੇਸ਼ਨ ਦੇ ਵੱਖੋ ਵੱਖਰੇ ਢੰਗਾਂ ਦੀਆਂ ਸੇਵਾਂਵਾਂ ਪ੍ਰਦਾਨ ਕਰ ਸਕਦੀਆਂ ਹਨ ।
੨. ਡਿਜੀਟਲ ਲਾਇਬ੍ਰੇਰੀ ਸਥਾਪਤ ਕਰਕੇ ਪੰਜਾਬ
ਦੀ ਵਿਰਸਾ ਸਮਗਰੀ ਤੇ ਮਹੱਤਵਪੂਰਨ ਲਿਖਤਾਂ ਦੀ ਜਨ ਸਾਧਾਰਨ ਤੱਕ ਖੁੱਲੀ ਪਹੁੰਚ
ਬਣਾਉਣੀ । ਇਸ ਵਿੱਚ ਵਿਰਸਾ ਸਮੱਗਰੀ ਦੀ ਡਿਜੀਟਾਈਜ਼ ਕੀਤੀ ਸਮਗਰੀ ਤੇ ਉਸ ਤੋਂ ਉਤਪਨ
ਹੋਏ ਡਿਜੀਟਲ ਸਾਧਨ ਸ਼ਾਮਲ ਹੋਣਗੇ ।
੩. ਵੱਖ ਵੱਖ ਕਾਰਜਸ਼ਾਲਾਵਾਂ, ਪ੍ਰਕਾਸ਼ਨਾਂ ਤੇ
ਖੋਜ ਨਤੀਜੀਆਂ ਦੀ ਪੇਸ਼ਕਾਰੀ ਰਾਹੀਂ ਹੁਨਰਮੰਦ ਵਿਅਕਤੀਆਂ ਦਾ ਸਮੂਹ ਬਣਾਉਣਾ ਜੋ
ਡਿਜੀਟਲ ਸਮੱਗਰੀ ਪੈਦਾ ਕਰਨ ਤੇ ਉਸ ਦੀ ਵਰਤੋਂ ਕਰਨ ਦਾ ਹੁਨਰ ਰੱਖਦੇ ਹੋਣ ।
੪. ਲਿਖਤੀ ਸਾਧਨਾਂ ਤੇ ਕੰਮਪਿਊਟਰ ਵਿਧੀਆਂ ਦਾ
ਮਿਸ਼ਰਣ ਕਰਕੇ ਉਨ੍ਹਾਂ ਸਾਰੀਆਂ ਵਿਧੀਆਂ ਦੀ ਖੋਜ ਕਰਨੀ ਜਿਨਾਂ ਰਾਹੀਂ ਸਭਿਚਾਰਕ ਵਿਰਸੇ
ਬਾਰੇ ਨਵੇਂ ਸਿਰਿੳਂ ਚੇਤਨਾ ਪੈਦਾ ਕੀਤੀ ਜਾ ਸਕੇ ।
ਇਨ੍ਹਾਂ ਸਾਰੇ ਉਦੇਸ਼ਾਂ ਨੂੰ ਮੁੱਖ ਰੱਖਦਿਆਂ
ਪੰਜਾਬ ਡਿਜੀਟਲ ਲਾਇਬ੍ਰੇਰੀ ਡਿਜਾਟਾਈਜ਼ੇਸ਼ਨ ਦੇ ਚਲ ਰਹੇ ਕਾਰਜ ਵਿੱਚ ਰੁੱਝੀ ਹੋਈ ਹੈ
ਤੇ ਉਸਦੀ ਹਰ ਰੋਜ਼ ਵੱਧ ਰਹੀ ਆਨਲਾਇਨ ਡਿਜੀਟਲ ਲਾਇਬ੍ਰੇਰੀ ਬਣ ਚੁੱਕੀ ਹੈ । ਇਸ ਦਾ
ਅੰਤਰਰਾਸ਼ਟਰੀ ਮਾਪਦੰਡਾਂ ਤੇ ਆਧਾਰਿਤ ਸ੍ਰੰਗ੍ਰਹਿ ਪ੍ਰਵਾਨਿਤ ਤਕਨੀਕੀ ਸਾਧਨਾਂ ਤੇ
ਢਾਂਚੇ ਰਾਹੀਂ (ਖੋਜਕਾਰਾਂ ਤੇ ਜਨ ਸਧਾਰਨ) ਨੂੰ ਪ੍ਰਦਾਨ ਕੀਤਾ ਗਿਆ ਹੈ ਤੇ ਇਸ
ਸ੍ਰੰਗ੍ਰਹਿ ਕੀਤੀ ਸਮਗਰੀ ਦੀ ਕਈ ਢੰਗਾਂ ਦੇ ਢਾਂਚਿਆਂ (ਫੌਰਮੈਟ) ਰਾਹੀਂ ਡਾਉਨਲੋਡ
ਤੇ ਆਨਲਾਇਨ ਬਰਾਉਜਿੰਗ(ਆਨ ਲਾਇਨ ਪੜਨ ਵਾਸਤੇ) ਲਈ ਪਹੁੰਚ ਬਣਾਈ ਗਈ ਹੈ । ਹੁਣ ਤੱਕ
ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਸ੍ਰੰਗਹਿ (ਸੰਗ੍ਰਿਹਾਲੇ) ਵਿੱਚ ੧੦,੬੦੦ ਲਿਖਤਾਂ
ਜਾਂ ੨੬ ਲੱਖ ਪੰਨਿਆਂ ਦੀ ਡਿਜਾਟਾਈਜ਼ੇਸ਼ਨ ਕੀਤੀ ਜਾ ਚੁੱਕੀ ਹੈ । ਇਸ ਸੰਗਹਿ ਦਾ ਕੁਝ
ਹਿੱਸਾ ਆਨ ਲਾਇਨ ਕੀਤਾ ਜਾ ਚੁੱਕਾ ਹੈ ਤੇ ਬਾਕੀ ਰਹਿੰਦੇ ਭੰਡਾਰ ਨੂੰ ਆਉਣ ਵਾਲੇ ਕੁਝ
ਮਹੀਨਿਆ ਵਿੱਚ ਆਨਲਾਇਨ ਕਰ ਦਿੱਤਾ ਜਾਵੇਗਾ । ਪੰਜਾਬ ਡਿਜੀਟਲ ਲਾਇਬ੍ਰੇਰੀ ਦੀ
ਡਿਜਾਟਾਈਜ਼ੇਸ਼ਨ ਪ੍ਰਤੀ ਚੋਣ ਨੀਤੀ ਬਾਰੇ ਸੂਚਨਾ ਇਸਦੇ ਦਫਤਰ ਵਿੱਚ ਉਪਲਭਧ ਹੈ ।
ਸਾਲ ੨੦੦੩ ਵਿੱਚ ਆਰੰਭ ਕਰਕੇ ਪੰਜਾਬ ਡਿਜੀਟਲ
ਲਾਇਬ੍ਰੇਰੀ ਨੇ ਕਈ ਹਿੱਸੇਦਾਰਾਂ ਨਾਲ ਮਿਲਕੇ ਬਾਹਰਲੇ ਕਈ ਪ੍ਰੋਜੈਕਟਾਂ ਉਤੇ ਸਫਲਤਾ
ਪੂਰਵਕ ਕੰਮ ਕੀਤਾ ਹੈ । ਉਹਨਾਂ ਸਾਰੀਆਂ ਯੋਜਨਾਵਾਂ ਪ੍ਰਤੀ ਸੂਚਨਾ ਸਾਡੇ ਕੋਲ ਮੌਜੂਦ
ਹੈ । ਨਾਨਕਸ਼ਾਹੀ ਟਰੱਸਟ ਅਤੇ ਸਿੱਖ ਰੀਸਰਚ ਇੰਸਟੀਚਿਊਟ ਦੇ ਹਿੱਸੇਦਾਰ (ਭਾਈਵਾਲ)
ਹੋਣ ਦੇ ਨਾਤੇ ਇਸ ਅਦਾਰੇ ਨੇ ਕਈ ਸਰਕਾਰੀ ਵਿਭਾਗਾਂ, ਅਜਾਇਬ ਘਰਾਂ, ਵਿਸ਼ਵ ਵਿਦਿਆਲਿਆਂ,
ਲਾਇਬ੍ਰੇਰੀਆਂ ਤੇ ਕਈ ਨਿੱਜੀ ਸੰਗ੍ਰਿਹਾਲਿਆਂ ਦੀ ਡਿਜਾਟਾਈਜ਼ੇਸ਼ਨ ਰਾਹੀਂ ਸੇਵਾ ਕੀਤੀ
ਹੈ । ਇਸ ਯੋਜਨਾਂ ਲਈ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਮਾਇਕ ਸਾਧਨ ਦਾ ਵੱਡਾ ਹਿੱਸਾ
ਨਿੱਜੀ ਦਾਨ ਕਰਤਾਵਾਂ (ਦਾਨੀ ਸੱਜਣਾਂ) ਦੇ ਯੋਗਦਾਨ ਨਾਲ ਹੀ ਬਣਿਆ ਹੈ । ਪੰਜਾਬ
ਡਿਜੀਟਲ ਲਾਇਬ੍ਰੇਰੀ ਬੁੱਧੀਜੀਵੀਆਂ, ਲਾਇਬ੍ਰੇਰੀ ਮਾਹਰਾਂ ਤੇ ਅਜਾਇਬ ਘਰਾਂ ਦੇ
ਹੁਨਰਮੰਦ ਵਿਅਕਤੀਆਂ ਨਾਲ ਨਜ਼ਦੀਕੀ ਸਬੰਧ ਬਣਾਕੇ ਡਿਜੀਟਾਈਜ਼ ਕਰਨ ਵਾਲੀ ਸਮੱਗਰੀ ਦੀ
ਨਿਸ਼ਾਨਦੇਹੀ ਕਰਕੇ ਉਸਨੂੰ ਡਿਜੀਟਾਈਜ਼ ਕਰਦੀ ਹੈ ਜਿਸ ਨਾਲ ਪੰਜਾਬ ਬਾਰੇ ਹੋਰ ਨਵੀਂ
ਖੋਜ ਤੇ ਘੋਖ-ਪੜਤਾਲ ਕੀਤੀ ਜਾ ਸਕੇ।
ਪੰਜਾਬ ਡਿਜੀਟਲ ਲਾਇਬ੍ਰੇਰੀ ਰਾਸ਼ਟਰੀ
ਡਿਜਾਟਾਈਜ਼ੇਸ਼ਨ ਸੈˆਟਰ
ਦੀ ਯੋਜਨਾ ਤਹਿਤ ਸਥਾਪਤ ‘‘ਗੌਰਮਿੰਟ ਮਿਊਜ਼ੀਅਮ ਐਂਡ ਆਰਟ ਗੈਲਰੀ’’ ਚੰਡੀਗੜ੍ਹ ਦੀ
ਸਥਾਪਨਾ ਵਿੱਚ ਯੋਗਦਾਨ ਪਾਉਣ ਵਾਲੀ ਮੁੱਢਲੀ ਹਿੱਸੇਦਾਰ ਹੈ । ਅਸੀਂ ‘‘ਮੈਨੂਸਕਰਿਪਟ
ਸੈਕਸ਼ਨ ਆਫ ਇੰਸਟੀਚਿਊਟ ਆਫ ਕੰਪੈਰੇਟਿਵ ਥੀਓਲੋਜੀ’’ ਚੰਡੀਗੜ੍ਹ ਅਤੇ ‘‘ਅਮੈਰਕਨ
ਐਸੋਸੀਏਸ਼ਨ ਆਫ ਸਟੇਟ ਐਂਡ ਲੋਕਲ ਹਿਸਟਰੀ’’ ਯੂਐਸਏ ਦੇ ਵੀ ਕਾਰਜ਼ਸ਼ੀਲ ਮੈਂਬਰ ਹਾਂ ।
ਪੀ ਡੀ ਐਲ ਦੇ ਆਨ ਲਾਇਨ ਸ਼ੁਰੂ ਕਰਨ ਬਾਰੇ
ਪੀ ਡੀ ਐਲ ਦਾ ‘ਬੀਟਾ ਵਰਜ਼ਨ’ ਪਹਿਲਾਂ ਛੇ
ਮਹੀਨਿਆਂ ਲਈ ਆਰੰਭ ਕੀਤਾ ਗਿਆ ਹੈ । ਇਹ ਮਿਆਦ ਖਤਮ ਹੋਣ ਤੋਂ ਬਾਅਦ ਅਸੀਂ ਯੋਜਨਾ ਦੇ
ਨਰੋਏ ਪੱਖਾਂ, ਕਮਜ਼ੋਰੀਆਂ, ਗੁਣਾਂ, ਦੋਸ਼ਾਂ, ਚੰਗੇ ਅਤੇ ਮਾੜੇ ਪ੍ਰਭਾਵਾਂ ਅਤੇ ਇਸ ਦੇ
ਖਤਰਿਆਂ ਬਾਰੇ ਪੁਨਰਵਿਚਾਰ ਕਰਾਂਗੇ। ਜਾਇਜਾ ਲਵਾਂਗੇ । ਇਸ ਪੁਨਰਵਿਚਾਰ ਤੋਂ ਉਪਰੰਤ
ਪੀ ਡੀ ਐਲ ਦੇ ਭਵਿੱਖ ਵਿੱਚ ਸਭ ਤੋਂ ਉਸਾਰੂ ਪੱਖ ਦੇ ਦਿਸ਼ਾ ਨਿਰਦੇਸ਼ ਬਾਰੇ ਫੈਸਲਾ
ਕਰਾਂਗੇ । ਲੋੜ ਅਨੁਸਾਰ ਇਸ ਦੇ ਕੋਡ ਵਿੱਚ ਵੀ ਸੋਧਾਂ ਅਤੇ ਪਰਿਵਰਤਨ ਕੀਤੇ ਜਾਣਗੇ।
ਉਪਭੋਗਤਾ ਕਿਸੇ ਹੱਦ ਤੱਕ ਇਸ ਸਮੱਗਰੀ ਤੱਕ ਆਪਣੀ ਪਹੁੰਚ ਬਣਾ ਸਕਣ ਬਾਰੇ ਵੀ ਫੈਸਲਾ
ਕੀਤਾ ਜਾਵੇਗਾ ।
ਅਸੀਂ ਇਸ ਆਨਲਾਇਨ ਵਰਜ਼ਨ (ਐਡੀਸ਼ਨ) ਵਿੱਚ ਆਪਣੇ
ਸੰਗ੍ਰਹਿ ਦਾ ਕੇਵਲ ਵੀਹ ਫੀਸਦੀ ਹਿੱਸਾ ਹੀ ਉਪਭੋਗਤਾਵਾਂ ਲਈ ਉਪਲਬਧ ਕੀਤਾ ਹੈ । ਸਮੇਂ
ਸਮੇਂ ਪੀ ਡੀ ਐਲ ਦੀ ਕਾਰਗੁਜ਼ਾਰੀ ਤੇ ਇਸਦੀ ਗਤੀ ਤੇ ਨਜ਼ਰ ਰੱਖਦਿਆਂ ਅਸੀਂ ਇਸ ਦੀ
ਆਨਲਾਇਨ ਸਮਗਰੀ ਵਿੱਚ ਵਾਧਾ ਕਰਦੇ ਰਹਾਂਗੇ ।
ਨਵੇਂ ਜੋੜਾਂ ਲਈ ਸਾਡੇ ਨਾਲ ਸੰਪਰਕ ਵਿੱਚ ਰਹੋ
।
|
|
|
|
|
|
|